JOIN-SpeakAsia-Online-Survey-JOBS

ਰੋਗ ਇਸ਼ਕੇ ਵਾਲਾ ਲਾਇਆ, ਵੇ ਮੈਂ ਸਭ ਨੂੰ ਏ ਭੁਲਾਇਆ
ਤੇਰੇ ਉੱਤੇ ਰੱਬ ਤੋਂ ਵੱਧ ਮੈਂ ਵਿਸ਼ਵਾਸ ਨੂੰ ਬਣਾਇਆ
ਪਰ ਡਰਦਾ ਮੇਰਾ ਦਿਲ, ਜਾਵੇਂਗਾ ਵੀ ਤੂੰ ਮਿਲ
ਇਹਨਾਂ .... ਸੋਚਾਂ ਵਿੱਚ ਰਹਿੰਨੇ ਆਂ
ਬੇਬਫਾਈਆਂ ਨਾਂ ਕਰੀਂ..... ਹੱਥ ਜੋੜ ਕੇ ਕਹਿੰਨੇ ਆਂ

ਅੱਜ ਕੱਲ ਦੇ ਪਿਆਰ ਚੰਨ੍ਹਾਂ ਬਸ ਬਣ ਗਏ ਨੇ ਮਜ਼ਾਕ
ਦਿਲ ਟੁੱਟਦੇ ਨੇ ਹਜ਼ਾਰਾਂ, ਚਾਅ ਬਣਦੇ ਲੱਖਾਂ ਰਾਖ
ਕਦੀ ਹੱਥ ਨਾਂ ਛੁਡਾਂਵੀ, ਲੱਗੀ ਨੂੰ ਤੂੰ ਨਿਭਾਂਵੀ
ਤੇਰੇ....... ਪੈਰਾਂ ਵਿੱਚ ਪੈਨੈਂ ਆਂ
ਬੇਬਫਾਈਆਂ ਨਾਂ ਕਰੀਂ..... ਹੱਥ ਜੋੜ ਕੇ ਕਹਿੰਨੇ ਆਂ

ਤੈਨੂੰ ਕਹਿਣਾਂ ਏ ਜਰੂਰੀ, ਕਦੀ ਪਾਂਵੀ ਨਾ ਤੂੰ ਦੂਰੀ
ਕੁਲਵਿੰਦਰ ਤੈਨੂੰ ਪਾਉਣਾਂ, ਰੀਝ ਰਹਿ ਨਾ ਜਾਏ ਅਧੂਰੀ
ਤੇਰੇ ਪਿਆਰ ਚ ਹਾਂ ਝੱਲੀ, ਜਿਉਂਦੀ ਰਹਾਂਗੀ ਨਾ ਕੱਲੀ
ਬਾਕੀ.......ਹਰ ਦੁੱਖ ਸਹਿਨੇ ਆਂ
ਬੇਬਫਾਈਆਂ ਨਾਂ ਕਰੀਂ..... ਹੱਥ ਜੋੜ ਕੇ ਕਹਿੰਨੇ ਆਂ

ਉਮੀਦ ਕਰਦਾ ਹਾਂ ਕਿ ਬੇਬਫਾਈ ਨੂੰ ਵੱਖਰੇ ਢੰਗ ਨਾਲ ਲਿਖੇ ਇਹ ਕੁਝ ਸਬਦ ਅੱਜ ਕੱਲ ਦੀ ਸਚਾਈ ਨੂੰ ਬਿਆਨ ਕਰਨ ਦੇ ਨਾਲ ਨਾਲ ਤੁਹਾਨੂੰ ਲਾਈਕ ਤੇ ਕਲਿਕ ਕਰਨ ਉਪਰੰਤ ਨਾਈਸ਼ ਜਾਂ ਬਹੁਤ ਵਧੀਆ ਲਿਖਣ ਲਈ ਮਜਬੂਰ ਕਰਨਗੇ
ਰੱਬ ਰਾਖਾ
ਤੁਹਾਡਾ ਆਪਣਾ
ਸਿੰਘ ਕੁਲਵਿੰਦਰ
official page www.facebook.com/singh.kulwinder01